ਸ਼ਰਾਬ ਦੇ ਤੁਹਾਡੇ ਸਰੀਰ ਤੇ ਮਾੜਾ ਪ੍ਰਭਾਵ ਪਾਉਂਦੀ ਹੈ I ਆਓ ਜਾਣੀਏ/ਵਿਚਾਰੀਏ ਕਿ ਸ਼ਰਾਬ ਤੁਹਾਡੇ ਵਿਹਾਰ ਅਤੇ ਤੁਹਾਡੇ ਸਰੀਰ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। 

ਸ਼ਰਾਬ ਪੀਣ ਦੇ ਨਤੀਜੇ ਜੋ ਤੁਹਾਡੇ ਸਰੀਰ ਨੂੰ ਪ੍ਰਭਾਵਿਤ ਕਰਦੇ ਹਨ।  

ਜਿਗਰ ਤੱਕ ਪਹੁੰਚਣ ਤੋਂ ਪਹਿਲਾਂ, ਖੂਨ ਵਿੱਚ ਸ਼ਰਾਬ ਦੂਜੇ ਮਹੱਤਵਪੂਰਣ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ। ਸਭ ਤੋਂ ਤੇਜ਼ ਪ੍ਰਭਾਵ ਦਿਮਾਗ ਵਿੱਚ ਵੇਖਿਆ ਜਾ ਸਕਦਾ ਹੈ। 

ਜੇਕਰ ਤੁਸੀਂ ਸ਼ਰਾਬ ਪੀਣ ਤੋਂ ਪਹਿਲਾਂ ਉਦਾਸ ਜਾਂ ਗੁੱਸੇ ਹੋ, ਤਾਂ ਸ਼ਰਾਬ ਪੀਣ ਤੋਂ ਤੁਰੰਤ ਬਾਅਦ ਚੰਗਾ ਮਹਿਸੂਸ ਕਰੋਗੇ, ਪਰ ਛੇਤੀ ਹੀ ਉਲਟ ਪ੍ਰਭਾਵ ਨਾਲ ਤੁਸੀਂ ਸ਼ਰਾਬ ਪੀਣ ਤੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਉਦਾਸ ਜਾਂ ਗੁੱਸੇ ਹੋ ਸਕਦੇ ਹੋ। 

 

ਸ਼ਰਾਬ ਵਿਹਾਰ ਕਿਉਂ ਬਦਲਦੀ ਹੈ? 

ਜਿਵੇਂ ਜਿਵੇਂ ਤੁਹਾਡੇ ਸਰੀਰ ਵਿੱਚ ਸ਼ਰਾਬ ਦੀ ਮਾਤਰਾ ਵਧਦੀ ਹੈ, ਇਹ ਤੁਹਾਡੇ ਸੋਚਣ ਤੇ ਮਹਿਸੂਸ ਕਰਨ ਦੇ ਤਰੀਕੇ ਨੂੰ ਬਦਲਦੀ ਹੈ – ਭਾਵੇਂ ਤੁਹਾਨੂੰ ਇਸਦਾ ਅਹਿਸਾਸ ਨਾ ਹੋਵੇ। 

ਦਿਮਾਗ ਸੁੰਨ ਕਰਨ ਵਾਲੇ ਪ੍ਰਭਾਵ 

ਖੂਨ ਵਿੱਚ ਸ਼ਰਾਬ ਪੱਧਰ ਵਧਣ ਨਾਲ ਤੁਹਾਡੇ ਦਿਮਾਗ ਦੇ ਕੰਮ ਕਰਣ ਦਾ ਤਰੀਕਾ ਪ੍ਰਭਾਵਿਤ ਹੁੰਦਾ ਹੈ I ਤੁਹਾਨੂੰ ਕੋਈ ਵੀ ਸੂਖਮ ਕੰਮ ਕਰਣ ਚ ਮੁਸ਼ਕਲ ਆਉਣੀ ਸ਼ੁਰੂ ਹੋ ਜਾਂਦੀ ਹੈ, ਅਤੇ ਤੁਹਾਡਾ ਪ੍ਰਤੀਕ੍ਰਿਆ ਸਮਾਂ ਹੌਲੀ ਹੋ ਜਾਂਦਾ ਹੈ। ਪ੍ਰਭਾਵ ਮਾਮੂਲੀ ਜਾਂ ਵੱਡੇ ਹੋ ਸਕਦੇ ਹਨ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨਾ ਪੀਂਦੇ ਹੋ।  

ਹਿੰਸਕ ਵਿਹਾਰ 

ਜਿਓਂ ਜਿਓਂ ਨਸ਼ਾ ਤੁਹਾਡੇ ਤੇ ਭਾਰੂ ਹੁੰਦਾ ਹੈ ਇਹ ਤੁਹਾਡੀ ਸੋਚ ਅਤੇ ਬੋਲਣ ਦੇ ਤਰੀਕੇ ਨੂੰ ਬੇਤਰਤੀਬ ਕਰਦਾ ਹੈ I ਹਮਲਾਵਰ ਅਤੇ ਹਿੰਸਕ ਵਿਹਾਰ ਹੀ ਆਮ ਤੌਰ ਤੇ ਝਗੜਿਆਂ ਦਾ ਕਾਰਣ ਬਣਦਾ ਹੈ I 

ਉਲਟੀਆਂ 

ਜ਼ਿਆਦਾ ਸ਼ਰਾਬ ਉਲਟੀਆਂ ਦਾ ਕਾਰਨ ਬਣ ਸਕਦੀ ਹੈ ਸ਼ਰਾਬ ਦੀ ਪਾਚਣ ਕਿਰਿਆ ਇਕ ਜਹਿਰੀਲਾ ਰਸਾਇਣ ਪੈਦਾ ਕਰਦੀ ਹੈ, ਐਸੀਟਾਲਡੀਹਾਈਡ ਜੋ ਸ਼ਰਾਬ ਨਾਲੋਂ ਵੀ ਜ਼ਿਆਦਾ ਜ਼ਹਿਰੀਲਾ ਹੈ।  

(ਐਸੀਟੈਲਡੀਹਾਈਡ ਉਲਟੀਆਂ, ਸਿਰ ਦਰਦ, ਥਕਾਵਟ, ਪੇਟ ਵਿੱਚ ਜਲਣ, ਚਮੜੀ ਰੋਗ ਦਾ ਕਾਰਨ ਬਣ ਸਕਦਾ ਹੈ I ਇਸ ਦਾ ਪ੍ਰਭਾਵ ਪ੍ਰਜਨਨ ਪ੍ਰਣਾਲੀਆਂ ਤੇ ਬੁਰਾ ਪ੍ਰਭਾਵ ਵੀ ਪਾਉਂਦਾ ਹੈ) 

ਸਰੀਰ ਵਿੱਚ ਪਾਣੀ ਦੀ ਘਾਟ  

ਸ਼ਰਾਬ ਤੁਹਾਡੇ ਪਿਸ਼ਾਬ ਵਿੱਚੋਂ ਲੋੜੀਂਦੇ ਪਾਣੀ ਨੂੰ ਮੁੜ ਜਜ਼ਬ ਕਰਨ ਦੀ ਗੁਰਦਿਆਂ ਦੀ ਸਮਰੱਥਾ ਨੂੰ ਪ੍ਰਭਾਵਤ ਕਰਦੀ ਹੈ ਅਤੇ ਤੁਹਾਡੇ ਸਰੀਰ ਵਿੱਚ ਪਾਣੀ ਦਾ ਪੱਧਰ ਘੱਟ ਜਾਂਦਾ ਹੈ। ਸਰੀਰ ਵਿੱਚ ਘੱਟ ਪਾਣੀ ਦੇ ਲੱਛਣ ਹਨ ਥਕਾਵਟ, ਪਿੱਠ ਅਤੇ ਗਰਦਨ ਵਿੱਚ ਦਰਦ, ਅਤੇ ਸਿਰ ਦਰਦ। 

ਨਿਰਭਰਤਾ/ਆਦਤ 

ਨਿਯਮਿਤ ਤੌਰ ਤੇ ਸ਼ਰਾਬ ਪੀਣ ਨਾਲ ਸ਼ਰਾਬ ਪ੍ਰਤੀ ਮਜ਼ਬੂਤ ​​ਸਹਿਣਸ਼ੀਲਤਾ ਵਿਕਸਿਤ ਹੋ ਜਾਂਦੀ ਹੈ। ਨਤੀਜੇ ਵਜੋਂ, ਅਕਸਰ ਹੀ ਸ਼ਰਾਬ ਦੇ ਬੁਰੇ ਪ੍ਰਭਾਵਾਂ ਨੂੰ ਮਹਿਸੂਸ ਕੀਤੇ ਬਿਨਾਂ ਲੋਕ ਬਹੁਤ ਸਾਰੀ ਸ਼ਰਾਬ ਪੀ ਸਕਦੇ ਹਨ। ਲਿਵਰ ਵੀ ਸ਼ਰਾਬ ਪਚਾਉਣ ਦਾ ਆਦੀ ਹੋ ਜਾਂਦਾ ਹੈ I ਪਰ ਨਿਯਮਿਤ ਤੌਰ ਸ਼ਰਾਬ ਪੀਣ ਦੇ ਦਿਸ਼ਾ-ਨਿਰਦੇਸ਼ਾਂ ਤੋਂ ਵੱਧ ਪੀਣ ਨਾਲ ਬਹੁਤ ਨੁਕਸਾਨਦੇਹ ਪ੍ਰਭਾਵ ਹੁੰਦੇ ਹਨ ਜੋ ਲੰਬੇ ਸਮੇਂ ਵਿੱਚ ਦੇਖੇ ਅਤੇ ਮਹਿਸੂਸ ਕੀਤੇ ਜਾਣਗੇ। 

 

ਸ਼ਰਾਬ ਹੋਰ ਮਹੱਤਵਪੂਰਣ ਅੰਗਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ? 

ਦਿਲ ਅਤੇ ਨਾੜੀ ਪ੍ਰਣਾਲੀ ਤੇ ਅਸਰ  

ਥੋੜੀ ਮਾਤਰਾ ਵਿੱਚ ਵੀ ਸ਼ਰਾਬ ਤੁਹਾਡੇ ਦਿਲ ਦੀ ਧੜਕਣ, ਬਲੱਡ ਪ੍ਰੈਸ਼ਰ, ਖੂਨ ਦਾ ਦੌਰਾ ਅਤੇ ਦਿਲ ਦੀਆਂ ਮਾਸਪੇਸ਼ੀਆਂ ਦੇ ਸੁੰਗੜਨ ਨੂੰ ਪ੍ਰਭਾਵਿਤ ਕਰ ਸਕਦੀ ਹੈ I ਜਿਸ ਵਿੱਚ ਤੁਹਾਡੇ ਸਰੀਰ ਵਿੱਚ ਖੂਨ ਨੂੰ ਪੰਪ ਕਰਨ ਦੀ ਸਮਰੱਥਾ ਵੀ ਸ਼ਾਮਲ ਹੈ। ਇਸ ਦਾ ਨਤੀਜਾ ਗੰਭੀਰ ਵੀ ਹੋ ਸਕਦਾ ਹੈ ਜੇਕਰ ਤੁਸੀਂ ਪਹਿਲਾਂ ਹੀ ਦਿਲ ਦੀ ਕਿਸੇ ਬਿਮਾਰੀ ਤੋਂ ਪੀੜਤ ਹੋ। 

ਪਾਚਕ/ਪੈਨਕ੍ਰੀਅਸ 

ਪੈਨਕ੍ਰੀਅਸ ਇਨਸੁਲਿਨ ਪੈਦਾ ਕਰਦਾ ਹੈ, ਜਿਸ ਦੀ ਸਰੀਰ ਨੂੰ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਲੋੜ ਹੁੰਦੀ ਹੈ। ਸ਼ਰਾਬ ਪੀਣ ਨਾਲ ਬਲੱਡ ਸ਼ੂਗਰ ਵਿੱਚ ਅਚਾਨਕ ਵਾਧਾ ਹੁੰਦਾ ਹੈ, ਅਤੇ ਪੈਨਕ੍ਰੀਅਸ ਵਧੇਰੇ ਇਨਸੁਲਿਨ ਪੈਦਾ ਕਰਦਾ ਹੈ। ਜਿਸ ਨਾਲ ਬਲੱਡ ਸ਼ੂਗਰ ਵਿੱਚ ਤੇਜ਼ੀ ਨਾਲ ਗਿਰਾਵਟ ਆਉਂਦੀ ਹੈ ਅਤੇ ਹਾਈਪੋਗਲਾਈਸੀਮੀਆ ਦੇ ਲੱਛਣਾਂ ਦਾ ਕਾਰਨ ਬਣਦਾ ਹੈ – ਜਿਵੇ ਚੱਕਰ ਆਉਣੇ, ਸਿਰ ਦਰਦ, ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ, ਉਦਾਸੀ, ਚਿੰਤਾ, ਕੰਬਣੀ, ਠੰਡੇ ਪਸੀਨਾ, ਦਿਲ ਦੀ ਧੜਕਣ, ਤਾਲਮੇਲ ਦੀ ਕਮੀ ਅਤੇ ਪੇਟ ਦਰਦ